Map Graph

2001 ਭਾਰਤੀ ਸੰਸਦ ਹਮਲਾ

ਭਾਰਤੀ ਸੰਸਦ 'ਤੇ ਹਮਲਾ ਭਾਰਤੀ ਇਤਿਹਾਸ ਵਿੱਚ ਸਭ ਤੋਂ ਖ਼ਤਰਨਾਕ ਹਮਲਾ ਸੀ। ਸੰਸਦ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਹਮਲਾ ਕਰਕੇ 7 ਬੰਦੇ ਮਾਰ ਦਿਤੇ ਗਏ ਤੇ 18 ਜ਼ਖ਼ਮੀ ਕੀਤੇ ਗਏ। ਇਸ ਮਗਰੋਂ ਹਮਲਾਵਰਾਂ ਅਤੇ ਭਾਰਤੀ ਫ਼ੋਰਸ ਵਿਚਕਾਰ ਲੜਾਈ ਹੋਈ, ਜੋ ਤਕਰੀਬਨ 90 ਮਿੰਟ ਚੱਲੀ। ਅਖ਼ੀਰ ਫ਼ੋਰਸ ਨੇ ਸਾਰੇ ਹਮਲਾਵਰ ਮਾਰ ਦਿਤੇ। ਦਹਿਸ਼ਤਗਰਦਾਂ ਨੇ ਭਾਰਤੀ ਜਮਹੂਰੀ ਸ਼ਾਸਨ ਪ੍ਰਣਾਲੀ ਤੇ ਭਾਰਤੀ ਸੰਸਦ ‘ਤੇ ਹਮਲਾ ਕੀਤਾ ਜਿਸ ਨੂੰ ਭਾਰਤ ਦੇ ਚੌਕਸ ਸੁਰੱਖਿਆ ਦਸਤਿਆਂ ਨੇ ਇਹ ਹਮਲਾ ਠੁੱਸ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਦਿੱਲੀ ਪੁਲੀਸ ਦੇ ਪੰਜ ਸੁਰੱਖਿਆ ਕਰਮੀ, ਸੀ.ਆਰ.ਪੀ.ਐਫ. ਦੀ ਇੱਕ ਮਹਿਲਾ ਸਿਪਾਹੀ ਅਤੇ ਸੰਸਦੀ ਸੁਰੱਖਿਆ ਦੇ ਦੋ ਸਹਾਇਕ ਸ਼ਹੀਦ ਹੋ ਗਏ ਸਨ। ਇਸ ਹਮਲੇ ਵਿੱਚ 9 ਵਿਅਕਤੀ ਮਾਰੇ ਗਏ ਸਨ ਤੇ 15 ਜਖਮੀ ਹੋ ਗਏ ਸਨ। ਭਾਰਤੀ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਕਹੇ ਜਾਂਦੇ ਇਸ ਪਾਰਲੀਮੈਂਟ ਹਾਊਸ ’ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਮੌਕੇ ’ਤੇ ਹੀ ਮਾਰੇ ਗਏ ਸਨ।

Read article
ਤਸਵੀਰ:Sansad_Bhavan-2.jpg